ਅੱਜਕਲ੍ਹ ਬੱਚੇ ਹੋਣ ਜਾਂ ਵੱਡੇ, ਬਾਹਰ ਦਾ ਖਾਣਾ ਜ਼ਰੂਰਤ ਤੋਂ ਕਿਤੇ ਜ਼ਿਆਦਾ ਖਾ ਰਹੇ ਹਨ। ਜੋ ਕਿ ਸਿਹਤ ਨੂੰ ਤੇ ਖ਼ਰਾਬ ਕਰਦਾ ਹੀ ਹੈ ਪਰ ਦਿਮਾਗ਼ੀ ਪ੍ਰੇਸ਼ਾਨੀ ਦਾ ਕਾਰਣ ਵੀ ਬਣਦਾ ਹੈ।
ਇੱਕ ਪੁਰਾਣੀ ਅੰਗ੍ਰੇਜ਼ੀ ਦੀ ਕਹਾਵਤ ਅਨੁਸਾਰ , "You are what you eat" ਜਾਂ ਤੁਸੀਂ ਜੋ ਖਾਓਗੇ ਤੁਹਾਡਾ ਸ਼ਰੀਰ ਉਸੇ ਤਰ੍ਹਾਂ ਹੀ ਬਣ ਜਾਵੇਗਾ।
ਆਧੁਨਿਕ ਇੰਡਸਟਰੀਅਲ ਤਕਨੀਕ ਨਾਲ ਬਣਿਆ ਭੋਜਨ ਸਾਰੇ ਪੌਸ਼ਟਿਕ ਤੱਤਾਂ ਤੋਂ ਕੋਸਾਂ ਦੂਰ ਹੈ। ਜਿਸ ਵਿਚ ਸਿੰਪਲ ਕਾਰਬੋਹਾਈਡਰੇਟ ਤੋਂ ਇਲਾਵਾ ਕੁਸ਼ ਵੀ ਨਹੀਂ ਹੈ। ਸਾਡੇ ਆਹਾਰ ਵਿੱਚ ਫੈਟ, ਕਾਰਬੋਹਾਈਡਰੇਟ, ਪ੍ਰੋਟੀਨ, ਵਿਟਾਮਿਨ, ਮਿਨਰਲ ਅਤੇ ਟਰੇਸ ਮਿਨਰਲ ਜ਼ਰੂਰੀ ਹਨ।
ਜੇਕਰ ਹੋ ਸਕੇ ਤਾਂ ਫਾਸਟ ਫੂਡ ਨੂੰ ਮਹੀਨੇ ਵਿੱਚ ਇਕ ਜਾਂ ਦੋ ਵਾਰ ਹੀ ਖਾਓ।
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਨੇ ਵੀ ਇੱਕ ਪ੍ਰੈਸ ਰਿਲੀਜ਼ ਕੀਤੀ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਜੰਕ / ਫਾਸਟ ਫੂਡ ਦਾ ਮਾੜਾ ਪ੍ਰਭਾਵ
Posted On: 30 JUL 2021 5:19PM by PIB Chandigarh
ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈਸੀਐੱਮਆਰ) ਨੇ ਦੱਸਿਆ ਹੈ ਕਿ ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਜਿਗਰ ਦੀਆਂ ਬਿਮਾਰੀਆਂ ਜਿਹੇ ਗੰਭੀਰ ਰੋਗਾਂ ਦਾ ਵਿਕਾਸ ਸੁਭਾਅ ਵਿੱਚ ਬਹੁ-ਪੱਖੀ ਹੈ ਅਤੇ ਜੰਕ ਫੂਡ ਅਤੇ / ਪ੍ਰੋਸੈਸਡ ਭੋਜਨ ਖਾਣਾ ਇਨ੍ਹਾਂ ਕਾਰਨਾਂ ਵਿਚੋਂ ਇੱਕ ਹੈ। ਕਈ ਅਧਿਐਨ ਦਰਸਾਉਂਦੇ ਹਨ ਕਿ ਚਰਬੀ, ਖੰਡ ਜਾਂ ਨਮਕ ਦੀ ਉੱਚ ਮਾਤਰਾ ਵਾਲੇ ਉਤਪਾਦ ਵਧੇਰੇ ਭਾਰ, ਮੋਟਾਪਾ ਜਾਂ ਕੁਝ ਗੈਰ-ਸੰਚਾਰੀ ਰੋਗਾਂ (ਐੱਨਸੀਡੀਜ਼) ਦੇ ਜੋਖਮ ਨੂੰ ਵਧਾ ਸਕਦੇ ਹਨ।
ਜੰਕ ਫ਼ੂਡ ਵਿੱਚ ਕੈਲੋਰੀ ਵਧੇਰੇ ਹੁੰਦੀ ਹੈ ਪਰ ਪੌਸ਼ਟਿਕਤਾ ਘੱਟ ਹੁੰਦੀ ਹੈ ਅਤੇ ਇੱਕ ਵਧੇਰੇ ਪਾਚਕ ਭਾਰ ਦੇ ਕਾਰਨ ਮੋਟਾਪਾ ਹੁੰਦਾ ਹੈ। ਇੱਕ ਮੋਟਾਪੇ ਵਾਲਾ ਵਿਅਕਤੀ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੁੰਦਾ ਹੈ, ਜੋ ਸਿਰਫ ਕੋਲੈਸਟ੍ਰੋਲ ਜਾਂ ਸ਼ੂਗਰ ਲਈ ਹੀ ਸੀਮਿਤ ਨਹੀਂ ਬਲਕਿ ਸਟ੍ਰੋਕ ਅਤੇ ਹੋਰ ਐੱਨਸੀਡੀ ਦਾ ਕਾਰਨ ਵੀ ਬਣ ਸਕਦਾ ਹੈ।
ਅਧਿਐਨ ਰਿਪੋਰਟ "ਇੰਡੀਆ: ਹੈਲਥ ਆਫ਼ ਦ ਨੇਸ਼ਨਜ਼ ਸਟੇਟਸ" -ਦ ਇੰਡੀਆ ਸਟੇਟ-ਲੈਵਲ ਡਿਜ਼ੀਜ਼ ਬਰਡਨ ਇਨੀਸ਼ੀਏਟਿਵ 2017 ਦੇ ਅਨੁਸਾਰ, ਭਾਰਤ ਵਿੱਚ ਪੁਰਾਣੀਆਂ ਬਿਮਾਰੀਆਂ (ਐੱਨਸੀਡੀ) ਦਾ ਅਨੁਪਾਤ 1990 ਵਿੱਚ 30.5 % ਤੋਂ 2016 ਵਿੱਚ 55.4 % ਤੱਕ ਵਧ ਗਿਆ ਹੈ। ਪੁਰਾਣੀਆਂ ਬਿਮਾਰੀਆਂ (ਐੱਨਸੀਡੀ) ਵਿੱਚ ਵਾਧੇ ਦੇ ਕਾਰਨ ਪਾਚਕ ਜੋਖਮ ਦੇ ਕਾਰਕ / ਕਾਰਨਾਂ ਵਿੱਚ ਅਧਿਐਨ ਦੇ ਅਨੁਸਾਰ ਗੈਰ -ਸਿਹਤਮੰਦ ਖੁਰਾਕ ਸ਼ਾਮਲ ਹੁੰਦੀ ਹੈ।
ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫਐੱਸਐੱਸਏਆਈ) ਨੇ ਜਾਣਕਾਰੀ ਦਿੱਤੀ ਹੈ ਕਿ ਖਪਤਕਾਰਾਂ ਨੂੰ ਚਰਬੀ, ਖੰਡ ਅਤੇ ਨਮਕ ਦੀ ਖਪਤ ਨੂੰ ਹੌਲੀ-ਹੌਲੀ ਘਟਾ ਕੇ ਖੁਰਾਕ ਵਿੱਚ ਸੋਧ ਕਰਨ ਲਈ ਉਤਸ਼ਾਹਤ ਕਰਨ ਲਈ 'ਅੱਜ ਤੋਂ ਥੋੜਾ ਘੱਟ' ਨਾਂ ਦੀ ਇੱਕ ਰਾਸ਼ਟਰ ਵਿਆਪੀ ਮੀਡੀਆ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸਦੇ ਲਈ ਛੋਟੇ ਵੀਡੀਓ (12 ਭਾਸ਼ਾਵਾਂ ਵਿੱਚ ਉਪ ਸਿਰਲੇਖਾਂ ਦੇ ਨਾਲ) ਦੀ ਇੱਕ ਲੜੀ ਬਣਾਈ ਗਈ ਹੈ। ਇਸ ਮੁਹਿੰਮ ਦਾ ਸਮਰਥਨ ਫਲਾਇਰ, ਬੈਨਰ, ਆਡੀਓ ਕਲਿੱਪ ਅਤੇ 'ਈਟ ਰਾਈਟ ਇੰਡੀਆ' ਵੈਬਸਾਈਟ ਵਲੋਂ ਕੀਤਾ ਗਿਆ ਹੈ, ਜਿਸ ਵਿੱਚ ਚਰਬੀ, ਨਮਕ ਅਤੇ ਖੰਡ ਦੀ ਖਪਤ ਵਿੱਚ ਹੌਲੀ-ਹੌਲੀ ਕਮੀ ਬਾਰੇ ਉਪਯੋਗੀ ਜਾਣਕਾਰੀ ਦਿੱਤੀ ਗਈ ਹੈ।
ਐੱਫਐੱਸਐੱਸਏਆਈ ਦੇ ਨਾਲ ਆਈਸੀਐੱਮਆਰ-ਐੱਨ (ਰਾਸ਼ਟਰੀ ਪੋਸ਼ਣ ਸੰਸਥਾਨ) ਨੇ ਸਾਰੇ ਖਾਣ ਪੀਣ ਲਈ ਤਿਆਰ ਭੋਜਨ 'ਤੇ ਹਾਈ ਫੈਟ, ਨਮਕ, ਸ਼ੂਗਰਜ਼ ਫੂਡ ਲੇਬਲ ਲਈ ਦਿਸ਼ਾ ਨਿਰਦੇਸ਼ਾਂ ਦੀ ਸਿਫਾਰਸ਼ ਕੀਤੀ ਹੈ ਤਾਂ ਜੋ ਇਨ੍ਹਾਂ ਪਦਾਰਥਾਂ ਦੀ ਖਪਤ ਨੂੰ ਮੱਧਮ ਬਣਾਇਆ ਜਾ ਸਕੇ।
ਸਰਕਾਰ ਵਲੋਂ ਪ੍ਰਿੰਟ, ਇਲੈਕਟ੍ਰੌਨਿਕ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਸਮੇਤ ਕਈ ਜਾਗਰੂਕਤਾ ਪਹਿਲਕਦਮੀਆਂ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ, ਕੈਂਸਰ, ਸ਼ੂਗਰ, ਕਾਰਡੀਓਵੈਸਕੁਲਰ ਬਿਮਾਰੀਆਂ ਅਤੇ ਸਟਰੋਕ ਦੀ ਰੋਕਥਾਮ ਅਤੇ ਨਿਯੰਤਰਣ ਲਈ ਰਾਸ਼ਟਰੀ ਪ੍ਰੋਗਰਾਮ (ਐਨਪੀਸੀਡੀਸੀਐੱਸ) ਰਾਜਾਂ ਵਲੋਂ ਕੀਤੀਆਂ ਜਾਣ ਵਾਲੀਆਂ ਜਾਗਰੂਕਤਾ ਪੈਦਾ ਕਰਨ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਦਾ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ ਭਾਰਤੀ ਪ੍ਰਵੀਣ ਪਵਾਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਗੱਲ ਆਖੀ।
****
ਐੱਮਵੀ
ਐੱਚਐੱਫਡਬਲਿਊ/ਪੀਕਿਊ/ਜੰਕ ਫਾਸਟ ਫੂਡ ਦਾ ਮਾੜਾ ਪ੍ਰਭਾਵ/30 ਜੁਲਾਈ 2021/9
ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ
ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਵੀਡੀਓ ਦੇਖਣ ਲਈ ਅੱਜ ਹੀ ਸਾਡੇ YouTube ਚੈਨਲ ਨੂੰ ਸਬਸਕਰਾਇਬ ਜਰੂਰ ਕਰੋ। 👇
Private Consultation 👇
ਤੁਸੀਂ ਘਰੇ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਇਹ ਦਵਾਈਆਂ ਸਾਡੀ ਵੈਬਸਾਈਟ ਤੋਂ ਮੰਗਵਾ ਸਕਦੇ ਹੋ।
ਦੇਸੀ ਖਾਓ ਰੋਗ ਭਜਾਓ ਤੰਦਰੁਸਤੀ ਪਾਓ
Comments