top of page

ਛਾਤੀ ਵਿੱਚ ਜਲਨ - ਵੈਦ ਰੂਬਲ
ਛਾਤੀ ਵਿੱਚ ਜਲਨ ਨੂੰ ਛਾਤੀ ਵਿੱਚ ਦਿਲ ਦੇ ਕੋਲ ਜਲਨ ਹੋਣ ਕਰਕੇ ਅੰਗਰੇਜ਼ੀ ਵਿੱਚ ‘ਹਰਟ ਬਰਨ’ ਕਿਹਾ ਜਾਂਦਾ ਹੈ। ਦਰਅਸਲ ਇਹ ਜਲਨ ਭੋਜਨ ਨਲੀ ਵਿੱਚ ਹੁੰਦੀ ਹੈ। ਭੋਜਨ ਨਲੀ ਦੀ ਸੋਜ਼ ਨਾਲ ਵੀ ਛਾਤੀ ਵਿੱਚ ਜਲਨ ਹੁੰਦੀ ਹੈ। ਲੇਟੇ ਰਹਿਣ ਨਾਲ ਅਤੇ ਝੁਕ ਕੇ ਕੰਮ ਕਰਦੇ ਰਹਿਣ ਨਾਲ ਇਹ ਜਲਨ ਵਧ ਜਾਂਦੀ ਹੈ।

ਕਾਰਨ


ਬੇਮੇਲ ਭੋਜਨ, ਖਾਣ-ਪੀਣ, ਖੱਟੀਆਂ ਜਾਂ ਮਿਰਚ-ਮਸਾਲੇ ਵਾਲੀਆਂ ਚੀਜ਼ਾਂ ਖਾਣ ਨਾਲ।


ਬਚਾਅ


• ਜ਼ਿਆਦਾ ਅਤੇ ਮਸਾਲੇਦਾਰ ਭੋਜਨ ਤੋਂ ਪਰਹੇਜ਼ ਕਰੋ।


• ਜ਼ਿਆਦਾ ਸਮੇਂ ਤਕ ਪੇਟ ਖ਼ਾਲੀ ਨਾ ਰਹਿਣ ਦਿਓ।


• ਕੋਲਡ ਡਰਿੰਕ ਤੋਂ ਬਚੋ।


• ਥੋੜ੍ਹਾ-ਥੋੜ੍ਹਾ ਖਾਓ। ਦੋ-ਤਿੰਨ ਘੰਟਿਆਂ ਬਾਅਦ ਕੁਝ ਨਾ ਕੁਝ ਹਲਕਾ-ਫੁਲਕਾ ਖਾਓ।


• ਮਿੱਠੇ ਫਲ਼ ਖਾਓ।


• ਖੱਟੇ ਫਲ਼ਾਂ ਤੋਂ ਬਚੋ।


• ਚਾਕਲੇਟ ਅਤੇ ਚਾਹ-ਕਾਫ਼ੀ ਤੋਂ ਬਚੋ।


• ਸਿਗਰਟ, ਸ਼ਰਾਬ ਅਤੇ ਤੰਬਾਕੂ ਕਦੇ ਨਾਲ ਲਓ।


• ਰਾਤ ਦਾ ਭੋਜਨ ਜਲਦੀ ਕਰੋ।


• ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਲੇਟੋ।


• ਤੰਗ ਕੱਪੜੇ ਪਾਉਣ ਤੋਂ ਬਚੋ।


• ਵਜ਼ਨ ਘਟਾਓ।


• ਦਿਨ ਵਿੱਚ ਇੱਕ ਵਾਰ ਠੰਢਾ ਦੁੱਧ ਜ਼ਰੂਰ ਪੀਓ।


• ਹਰੇ ਤੇ ਕੱਚੇ ਨਾਰੀਅਲ ਦਾ ਪਾਣੀ ਪੀਓ।


ਇਲਾਜ


ਆਯੁਰਵੇਦ ਵਿਚ ਇਸ ਨੂੰ ਪਿੱਤ ਦਾ ਰੋਗ ਦੱਸਿਆ ਗਿਆ ਹੈ। ਵੈਦ ਰੂਬਲ ਕਲੀਨਿਕ ਦੀ ਕਿਸੇ ਵੀ ਲੋਕੇਸ਼ਨ ਵਿੱਚ ਸਲਾਹ - ਮਸ਼ਵਰਾ ਕਰਕੇ ਅੱਜ ਹੀ ਘਰੇ ਬੈਠੇ ਦਵਾਈ ਮੰਗਵਾਓ।


ਦੇਸੀ ਖਾਓ, ਰੋਗ ਭਜਾਓ, ਤੰਦਰੁਸਤੀ ਪਾਓ - ਵੈਦ ਰੂਬਲ।
82 views0 comments
Post: Blog2_Post
bottom of page